ਕੁੜੀਆਂ ਆਪਣੀ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਹੀ ਪ੍ਰੇਸ਼ਾਨ ਰਹੀਆਂ ਹਨ। ਖੂਬਸੂਰਤੀ ਨੂੰ ਲੈ ਕੇ ਉਹ ਹਰ ਘਰੇਲੂ ਤਰੀਕਿਆਂ ਤੋਂ ਲੈ ਕੇ ਬਾਜ਼ਾਰ ਦੇ ਵਧੀਆ ਕਾਸਮੈਟਿਕ ਦੀ ਵਰਤੋ ਕਰਦੀਆਂ ਹਨ। ਉਹ ਹਮੇਸ਼ਾ ਆਪਣੀ ਖੂਬਸੂਰਤੀ ਨੂੰ ਬਣਾਏ ਰੱਖਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਖੂਬਸੂਰਤੀ ਦੇ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਉਹ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀ ਵਰਤਣਾ ਚਾਹੁੰਦੀਆਂ ਜਿਸ ਨਾਲ ਉਨ੍ਹਾਂ ਦੇ ਚਿਹਰੇ ਦੀ ਖੂਬਸੂਰਤੀ ਨੂੰ ਖਰਾਬ ਕਰੇ। ਇਸ ਤਰ੍ਹਾਂ ਦਾ ਹਾਲ ਹੀ ਸਰੀਰ 'ਤੇ ਮੌਜੂਦ ਤਿਲ ਦਾ ਹੁੰਦਾ ਹੈ। ਕੁਝ ਲੋਕ ਤਾਂ ਉਨ੍ਹਾਂ ਨੂੰ ਬਿਊਟੀ ਮਾਰਕ ਸਮਝਦੇ ਹਨ ਪਰ ਕੁਝ ਇਸ ਨੂੰ ਆਪਣੀ ਖੂਬਸੂਰਤੀ 'ਚ ਬਣਦੀ ਰੁਕਾਵਟ ਸਮਝਦੇ ਹਨ ਅਤੇ ਇਸ ਨੂੰ ਛੁਪਾਉਣ ਦੇ ਲਈ ਬਹੁਤ ਕੋਸ਼ਿਸ਼ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਆਪਣੇ ਮੇਕਅੱਪ ਦੇ ਮਦਦ ਨਾਲ ਇਨ੍ਹਾਂ ਤਿਲਾਂ ਨੂੰ ਛੁਪਾ ਸਕਦੇ ਹੋ।
—ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਰੂੰ ਦੇ ਨਾਲ ਟੋਨਰ ਲਗਾ ਕੇ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। ਟੋਨਿੰਗ ਨਾਲ ਆਪਣਾ ਮੇਕਅੱਪ ਜ਼ਿਆਦਾ ਦੇਰ ਤੱਕ ਟਿੱਕਿਆ ਰਹੇਗਾ ਕਿਉਂਕਿ ਇਹ ਤੁਹਾਡੀ ਚਮੜੀ ਨੂੰ ਖੁਸ਼ਕ ਰੱਖਦਾ ਹੈ।
—ਆਪਣੇ ਚਿਹਰੇ ਦੇ ਤਿਲਾਂ ਨੂੰ ਛਪਾਉਣ ਦੇ ਲਈ ਤੇਲ ਫ੍ਰੀ ਫਾਊਂਡੇਸ਼ਨ ਆਪਣੀ ਕੁਦਰਤੀ ਚਮੜੀ ਦੇ ਰੰਗ ਨਾਲ ਮੈਚ ਕਰਦੇ ਹੋਏ ਹਲਕਾ ਰੰਗ ਚੁਣੋ। ਇਹ ਤਿਲ ਨੂੰ ਛੁਪਾਉਣ ਦੇ ਲਈ ਬਹੁਤ ਮਦਦਗਾਰ ਸਿੱਧ ਹੁੰਦਾ ਹੈ। ਆਪਣੀ ਚਮੜੀ 'ਤੇ ਸਮਾਨ ਰੂਪ ਨਾਲ ਫਾਊਡੇਂਸ਼ਨ ਲਗਾਉਣ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਤਿਲ ਚੰਗੀ ਤਰ੍ਹਾਂ ਛੁਪ ਜਾਣਾ ਚਾਹੀਦਾ।
—ਕੰਸੀਲਰ ਤਿਲ ਛੁਪਾਉਣ ਦੇ ਲਈ ਸਭ ਤੋਂ ਸਰਲ ਅਤੇ ਮੇਕਅੱਪ ਟਿਪਸ 'ਚੋਂ ਇਕ ਹੈ। ਕੰਸੀਲਰ ਦਾ ਉਪਯੋਗ ਕਰਕੇ ਆਪਣੇ ਚਿਹਰੇ ਦੇ ਲਗਭਗ ਸਾਰੇ ਕਾਲੇ ਧੱਬੇ , ਤਿਲ ਜਾ ਨਿਸ਼ਾਨ ਛੁਪਾ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਫਾਊਂਡੇਸ਼ਨ ਅਤੇ ਕੰਸੀਲਰ ਦਾ ਰੰਗ ਇੱਕੋ ਜਿਹਾ ਹੋਣਾ ਚਾਹੀਦਾ ਹੈ।
—ਜੇਕਰ ਤੁਸੀਂ ਬਹੁਤ ਵਧੀਆਂ ਨਤੀਜੇ ਚਾਹੁੰਦੇ ਹੋ ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਕੰਸੀਲਰ ਅਤੇ ਫਾਊਂਡੇਸ਼ਨ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਲਗਾਇਆ ਜਾਵੇ ਜੇਕਰ ਤੁਸੀਂ ਕੰਸੀਲਰ ਦੀ ਦੋ ਪਰਤਾਂ ਲਗਾ ਰਹੇ ਹੋ ਤਾਂ ਦੂਜੀ ਪਰਤ ਲਗਾਉਣ ਤੋਂ ਪਹਿਲਾਂ ਥੋੜ੍ਹਾ ਪਾਊਡਰ ਜਰੂਰ ਲਗਾਓ। ਇਸ ਨਾਲ ਤੁਹਾਡਾ ਚਿਹਰਾ ਇਕਦਮ ਸਾਫ ਲੱਗੇਗਾ ਅਤੇ ਉਸ 'ਤੇ ਕਿਸੇ ਤਰ੍ਹਾਂ ਦਾ ਵੀ ਦਾਗ ਨਹੀਂ ਰਹੇਗਾ।
ਇੰਝ ਬਣਾਓ ਟੇਸਟੀ ਸਟਰਾਅਬੇਰੀ ਚੀਜ਼ ਕੇਕ
NEXT STORY